• Post

  6
 • Following

  5
 • Followers

  49

Selfieus © 2019 All rights reserved.      

Story

ਮਨੁੱਖ ਦੀ ਅਸਲ ਗੁਲਾਮੀ ਉਸ ਦੇ ਵਿਚਾਰਾਂ ਦਾ ਗੁਲਾਮ ਹੋ ਜਾਣਾ ਹੈ|
.
ਜਦੋ ਵਿਚਾਰ ਆਜ਼ਾਦ ਨੇ ਉਦੋ ਤਾ ਕੋਈ ਭਾਈ ਅਨੋਖ ਸਿੰਘ ਬੱਬਰ ਵਰਗਾ ਪੁਲਿਸ ਤਸ਼ੱਦਦ ਤੋਂ ਬਾਅਦ ਦੋਨੋਂ ਅੱਖਾਂ ਕਢਵਾ ਕੇ ਵੀ ਜੇਲ ਚ ਪੁੱਠਾ ਲਟਕਿਆ ਇਹੀ ਕਹਿੰਦਾਂ ਹੈ, ਤੁਸੀ ਜਿੰਨਾ ਮਰਜ਼ੀ ਜ਼ੋਰ ਲਾ ਲਓੁ ਪਰ ਸਾਨੂੰ ਗੁਲਾਮ ਨਹੀਂ ਕਰ ਸਕਦੇ ਜਾ ਫਿਰ ਕੋਈ Victor Frankl ਵਰਗਾ ਜਹੂਦੀ (Jewish) ਨਾਜ਼ੀਆਂ ਦੇ concentration ਕੈੰਪ ਚ ਬੰਦ ਵੀ ਉਥੋ ਜਿਉਂਦਾ ਨਿੱਕਲ ਦੀ ਆਸ ਰੱਖਦਾ ਹੈ ਤੇ ਆਖ਼ਰ ਨੂੰ ਜਿਉਂਦਾ ਬੱਚ ਨਿੱਕਲ ਵੀ ਆਉਂਦਾ ਹੈ ਜਦਕਿ ਉਸਦੇ ਬਹੁਤ ਸਾਰੇ ਜਹੂਦੀ ਸਾਥੀ ਵਿਚਾਰਾਂ ਦੀ ਗੁਲਾਮੀ ਕਬੂਲ ਕਰ ਲੈਦੇਂ ਹਨ ਤੇ ਕੈੰਪਾ ਚ ਹੀ ਮੌਤ ਦਾ ਸ਼ਿਕਾਰ ਹੋ ਜਾਂਦੇ ਨੇ| .

ਜਦੋ ਵਿਚਾਰ ਹੀ ਗੁਲਾਮ ਨੇ ਫੇਰ ਤਾ ਮੇਰੇ ਵਰਗਾ ਆਜ਼ਾਦ ਮੁਲਖ ਚ ਰਹਿੰਦਾ ਹੋਇਆ ਸੜਕ ਤੇ ਤੁਰਿਆ ਜਾਂਦਾ ਵੀ ਇਹੀ ਸੋਚਦਾ ਰਹਿੰਦਾ ਕੇ ਮੇਰੇ ਕੱਪੜੇ ਕਿਹੋ ਜਹੇ ਲੱਗਦੇ ਨੇ ਜਾ ਮੇਰਾ hair style ਕਿਵੇਂ ਦਾ ਆ ਤੇ ਜਾ ਫੇਰ instagram ਤੇ photo ਪਾ ਕੇ ਮੁੜ -੨ ਇਹੀ ਦੇਖੀ ਜਾਊ ਕੇ like ਕਿੰਨੇ ਕੁ ਆਏ ਨੇ।
.
.
A real slavery for human is to accept the slavery of thoughts.

When thoughts are free then a fighter like Shaheed Bhai Anokh Singh Babbar doesn’t accept slavery even after eyes were taken out and two hot irons were pierced into his body through his feet. When thoughts are free a nazi camp survivor Victor Frankel comes out of camps alive when all of his companions ended up dying in the camps because they accepted slavery of their thoughts.

When thinking is slaved, someone like me even while living in a free country keep thinking about how my clothes look like or how many likes i have received on my instagram post.

#freedom #wisdom #punjab #punjabi #sikhi #discovery

ਮਨੁੱਖ ਦੀ ਅਸਲ ਗੁਲਾਮੀ ਉਸ ਦੇ ਵਿਚਾਰਾਂ ਦਾ ਗੁਲਾਮ ਹੋ ਜਾਣਾ ਹੈ| . ਜਦੋ ਵਿਚਾਰ ਆਜ਼ਾਦ ਨੇ ਉਦੋ ਤਾ ਕੋਈ ਭਾਈ ਅਨੋਖ ਸਿੰਘ ਬੱਬਰ ਵਰਗਾ ਪੁਲਿਸ ਤਸ਼ੱਦਦ ਤੋਂ ਬਾਅਦ ਦੋਨੋਂ ਅੱਖਾਂ ਕਢਵਾ ਕੇ ਵੀ ਜੇਲ ਚ ਪੁੱਠਾ ਲਟਕਿਆ ਇਹੀ ਕਹਿੰਦਾਂ ਹੈ, ਤੁਸੀ ਜਿੰਨਾ ਮਰਜ਼ੀ ਜ਼ੋਰ ਲਾ ਲਓੁ ਪਰ ਸਾਨੂੰ ਗੁਲਾਮ ਨਹੀਂ ਕਰ ਸਕਦੇ ਜਾ ਫਿਰ ਕੋਈ Victor Frankl ਵਰਗਾ ਜਹੂਦੀ (Jewish) ਨਾਜ਼ੀਆਂ ਦੇ concentration ਕੈੰਪ ਚ ਬੰਦ ਵੀ ਉਥੋ ਜਿਉਂਦਾ ਨਿੱਕਲ ਦੀ ਆਸ ਰੱਖਦਾ ਹੈ ਤੇ ਆਖ਼ਰ ਨੂੰ ਜਿਉਂਦਾ ਬੱਚ ਨਿੱਕਲ ਵੀ ਆਉਂਦਾ ਹੈ ਜਦਕਿ ਉਸਦੇ ਬਹੁਤ ਸਾਰੇ ਜਹੂਦੀ ਸਾਥੀ ਵਿਚਾਰਾਂ ਦੀ ਗੁਲਾਮੀ ਕਬੂਲ ਕਰ ਲੈਦੇਂ ਹਨ ਤੇ ਕੈੰਪਾ ਚ ਹੀ ਮੌਤ ਦਾ ਸ਼ਿਕਾਰ ਹੋ ਜਾਂਦੇ ਨੇ| . ਜਦੋ ਵਿਚਾਰ ਹੀ ਗੁਲਾਮ ਨੇ ਫੇਰ ਤਾ ਮੇਰੇ ਵਰਗਾ ਆਜ਼ਾਦ ਮੁਲਖ ਚ ਰਹਿੰਦਾ ਹੋਇਆ ਸੜਕ ਤੇ ਤੁਰਿਆ ਜਾਂਦਾ ਵੀ ਇਹੀ ਸੋਚਦਾ ਰਹਿੰਦਾ ਕੇ ਮੇਰੇ ਕੱਪੜੇ ਕਿਹੋ ਜਹੇ ਲੱਗਦੇ ਨੇ ਜਾ ਮੇਰਾ hair style ਕਿਵੇਂ ਦਾ ਆ ਤੇ ਜਾ ਫੇਰ instagram ਤੇ photo ਪਾ ਕੇ ਮੁੜ -੨ ਇਹੀ ਦੇਖੀ ਜਾਊ ਕੇ like ਕਿੰਨੇ ਕੁ ਆਏ ਨੇ। . . A real slavery for human is to accept the slavery of thoughts. When thoughts are free then a fighter like Shaheed Bhai Anokh Singh Babbar doesn’t accept slavery even after eyes were taken out and two hot irons were pierced into his body through his feet. When thoughts are free a nazi camp survivor Victor Frankel comes out of camps alive when all of his companions ended up dying in the camps because they accepted slavery of their thoughts. When thinking is slaved, someone like me even while living in a free country keep thinking about how my clothes look like or how many likes i have received on my instagram post. #freedom #wisdom #punjab #punjabi #sikhi #discovery

ਨਿੱਕੇ ਹੁੰਦੇ ਤੋਂ ਸਿੱਖਦੇ ਆਏ ਹਾਂ ਕੇ ਆਪਣੇ ਤੋਂ ਵੱਡਿਆਂ ਦੀ ਇੱਜ਼ਤ ਕਰੋ ਪਰ ਵੱਡੇ ਦੀ ਪਰਿਬਾਸ਼ਾ (definition) ਕਿਸੇ ਨੇ ਨਹੀਂ ਸਿਖਾਈ|

ਸਿੱਧੇ ਜਹੇ ਤੋਰ ਤੇ ਵੱਢੇ ਦਾ ਮਤਲਬ ਆਪਣੇ ਤੋਂ ਉਮਰ ਚ ਵੱਡਾ| ਹੁਣ ਗਹਿਰਾਈ ਨਾਲ ਦੇਖਿਆ ਜਾਵੇ ਤਾਂ ਕੀ ਸਿਰਫ਼ ਉਮਰ ਚ ਵੱਡਾ ਹੋਣਾ ਇੱਜ਼ਤ ਕਰਾਉਣ ਲਈ ਕਾਫੀ ਹੈ?
.
ਇਹ ਦੁਨੀਆਂ ਭਰੀ ਪਈ ਹੈ ਐਸੇ ਲੋਕਾਂ ਨਾਲ ਜੋ ਉਮਰ ਚ ਤਾਂ ਬਹੁਤ ਵੱਡੇ ਹੋ ਗਏ ਪਰ ਸੋਚ ਚ ਡੰਗਰ ਹੀ ਰਹੇ| ਜਿਸ ਤਰਾਂ ਡੰਗਰ ਦੀ ਸੋਚ ਸ਼ਕਤੀ ਨਹੀਂ ਵੱਧਦੀ ਉਸ ਤਰਾਂ ਹੀ ਐਸੇ ਦੁਨੀਆਂ ਤੇ ਮਨੁੱਖ ਵੀ ਮਿਲਦੇ ਹਨ|
.
ਬਹੁਤ ਵਾਰੀ ਦੇਖੋਂਗੇ ਕੀ ਕਿਸੇ ਇਨਸਾਨ ਦੀ ਦਾੜ੍ਹੀ ਚਿੱਟੀ ਹੈ, ਸਿਰ ਦਸਤਾਰ ਵੀ ਹੈ ਪਰ ਗੱਲਾਂ ਸੁਣ ਕੇ ਇੰਜ ਲੱਗਦਾ ਹੈ ਕੀ ਇਹ ਬੰਦੇ ਨੇ ਜ਼ਿੰਦਗੀ ਹੰਢਾਈ ਨਹੀਂ ਬੱਸ ਬੀਤੀਤ ਕੀਤੀ ਹੈ| ਸਾਡਾ ਸੱਭਿਆਚਾਰ ਆਪਣੇ ਤੋਂ ਵੱਡੇ ਦੇ ਪੈਰੀ ਹੱਥ ਲਗਾਵਣ ਲਈ ਸਿਖਾਲਦਾ ਹੈ ਭਾਵੇਂ ਪੈਰੀਂ ਹੱਥ ਲੱਗਵਾਵਣ ਵਾਲੇ ਦਾ ਚਰ੍ਰਿਤਰ (character) ਧੇਲੇ ਦਾ ਨਾ ਹੋਵੇ|
.
ਜਦੋਂ ਇੱਕ ਇਨਸਾਨ ਸੱਚੇ ਦਿੱਲ ਤੋਂ ਕਿਸੇ ਦੇ ਪੈਰੀਂ ਹੱਥ ਲਾਉਂਦਾ ਹੈ ਤਾਂ ਉਹ ਆਪਣਾ ਆਤਮ ਸਨਮਾਨ ਨੀਵਾਂ ਕਰਕੇ ਇਹ ਕਬੂਲ ਕਰਦਾ ਹੈ ਕੇ ਮੈਂ ਜਿਸਦੇ ਪੈਰੀਂ ਪੈ ਰਿਹਾ ਹਾਂ ਉਹ ਮੇਰੇ ਤੋਂ ਚਰਿੱਤਰ ਤੇ ਹਰ ਦੁਨਿਆਵੀ ਪੱਖੋਂ (worldly wisdom) ਅੱਗੇ ਹੈ ਤੇ ਮੈਂ ਉਸਦਾ ਸਨਮਾਨ ਕਰਦਾ ਹਾਂ| ਸਿਰਫ ਦੁਨਿਆਵੀ ਸ਼ਕਤੀ (material wealth) ਨਾਲ ਭਰਪੂਰ ਵਿਅਕਤੀ ਨੂੰ ਦੇਖ ਪੈਰੀਂ ਪੈ ਜਾਣਾ ਆਪਣੇ ਆਤਮ ਸਨਮਾਨ ਨੂੰ ਵੇਚ ਦੇਣ ਵਾਲਾ ਕੰਮ ਹੈ|
.
ਪੈਰੀਂ ਹੱਥ ਲਾਉਣਾ ਇੱਕ ਬਹੁਤ ਪਵਿੱਤਰ ਰਸਮ ਹੈ ਤੇ ਇਸ ਵਿੱਚ ਕੋਈ ਮਾੜੀ ਗੱਲ ਨਹੀਂ ਪਰ ਇਹ ਜਰੂਰ ਸੋਚ ਲੈਣਾ ਚਾਹੀਦਾ ਹੈ ਕੇ ਕਿਸ ਦੇ ਪੈਰੀ ਪੈਣਾ ਹੈ ਤੇ ਕਿਸ ਦੇ ਨਹੀਂ| ਇੱਥੇ ਫੈਸਲੇ ਉਮਰਾਂ ਦੇ ਨਹੀਂ ਬਲਕਿ ਕਿਰਦਾਰਾਂ ਦੇ ਅਧਾਰ ਤੇ ਹੋਣੇ ਚਾਹੀਦੇ ਨੇਂ|
.
.
#punjab #punjabi #respect #sikhi #wisdom #knowledge #pindawale #vichaar

ਨਿੱਕੇ ਹੁੰਦੇ ਤੋਂ ਸਿੱਖਦੇ ਆਏ ਹਾਂ ਕੇ ਆਪਣੇ ਤੋਂ ਵੱਡਿਆਂ ਦੀ ਇੱਜ਼ਤ ਕਰੋ ਪਰ ਵੱਡੇ ਦੀ ਪਰਿਬਾਸ਼ਾ (definition) ਕਿਸੇ ਨੇ ਨਹੀਂ ਸਿਖਾਈ| ਸਿੱਧੇ ਜਹੇ ਤੋਰ ਤੇ ਵੱਢੇ ਦਾ ਮਤਲਬ ਆਪਣੇ ਤੋਂ ਉਮਰ ਚ ਵੱਡਾ| ਹੁਣ ਗਹਿਰਾਈ ਨਾਲ ਦੇਖਿਆ ਜਾਵੇ ਤਾਂ ਕੀ ਸਿਰਫ਼ ਉਮਰ ਚ ਵੱਡਾ ਹੋਣਾ ਇੱਜ਼ਤ ਕਰਾਉਣ ਲਈ ਕਾਫੀ ਹੈ? . ਇਹ ਦੁਨੀਆਂ ਭਰੀ ਪਈ ਹੈ ਐਸੇ ਲੋਕਾਂ ਨਾਲ ਜੋ ਉਮਰ ਚ ਤਾਂ ਬਹੁਤ ਵੱਡੇ ਹੋ ਗਏ ਪਰ ਸੋਚ ਚ ਡੰਗਰ ਹੀ ਰਹੇ| ਜਿਸ ਤਰਾਂ ਡੰਗਰ ਦੀ ਸੋਚ ਸ਼ਕਤੀ ਨਹੀਂ ਵੱਧਦੀ ਉਸ ਤਰਾਂ ਹੀ ਐਸੇ ਦੁਨੀਆਂ ਤੇ ਮਨੁੱਖ ਵੀ ਮਿਲਦੇ ਹਨ| . ਬਹੁਤ ਵਾਰੀ ਦੇਖੋਂਗੇ ਕੀ ਕਿਸੇ ਇਨਸਾਨ ਦੀ ਦਾੜ੍ਹੀ ਚਿੱਟੀ ਹੈ, ਸਿਰ ਦਸਤਾਰ ਵੀ ਹੈ ਪਰ ਗੱਲਾਂ ਸੁਣ ਕੇ ਇੰਜ ਲੱਗਦਾ ਹੈ ਕੀ ਇਹ ਬੰਦੇ ਨੇ ਜ਼ਿੰਦਗੀ ਹੰਢਾਈ ਨਹੀਂ ਬੱਸ ਬੀਤੀਤ ਕੀਤੀ ਹੈ| ਸਾਡਾ ਸੱਭਿਆਚਾਰ ਆਪਣੇ ਤੋਂ ਵੱਡੇ ਦੇ ਪੈਰੀ ਹੱਥ ਲਗਾਵਣ ਲਈ ਸਿਖਾਲਦਾ ਹੈ ਭਾਵੇਂ ਪੈਰੀਂ ਹੱਥ ਲੱਗਵਾਵਣ ਵਾਲੇ ਦਾ ਚਰ੍ਰਿਤਰ (character) ਧੇਲੇ ਦਾ ਨਾ ਹੋਵੇ| . ਜਦੋਂ ਇੱਕ ਇਨਸਾਨ ਸੱਚੇ ਦਿੱਲ ਤੋਂ ਕਿਸੇ ਦੇ ਪੈਰੀਂ ਹੱਥ ਲਾਉਂਦਾ ਹੈ ਤਾਂ ਉਹ ਆਪਣਾ ਆਤਮ ਸਨਮਾਨ ਨੀਵਾਂ ਕਰਕੇ ਇਹ ਕਬੂਲ ਕਰਦਾ ਹੈ ਕੇ ਮੈਂ ਜਿਸਦੇ ਪੈਰੀਂ ਪੈ ਰਿਹਾ ਹਾਂ ਉਹ ਮੇਰੇ ਤੋਂ ਚਰਿੱਤਰ ਤੇ ਹਰ ਦੁਨਿਆਵੀ ਪੱਖੋਂ (worldly wisdom) ਅੱਗੇ ਹੈ ਤੇ ਮੈਂ ਉਸਦਾ ਸਨਮਾਨ ਕਰਦਾ ਹਾਂ| ਸਿਰਫ ਦੁਨਿਆਵੀ ਸ਼ਕਤੀ (material wealth) ਨਾਲ ਭਰਪੂਰ ਵਿਅਕਤੀ ਨੂੰ ਦੇਖ ਪੈਰੀਂ ਪੈ ਜਾਣਾ ਆਪਣੇ ਆਤਮ ਸਨਮਾਨ ਨੂੰ ਵੇਚ ਦੇਣ ਵਾਲਾ ਕੰਮ ਹੈ| . ਪੈਰੀਂ ਹੱਥ ਲਾਉਣਾ ਇੱਕ ਬਹੁਤ ਪਵਿੱਤਰ ਰਸਮ ਹੈ ਤੇ ਇਸ ਵਿੱਚ ਕੋਈ ਮਾੜੀ ਗੱਲ ਨਹੀਂ ਪਰ ਇਹ ਜਰੂਰ ਸੋਚ ਲੈਣਾ ਚਾਹੀਦਾ ਹੈ ਕੇ ਕਿਸ ਦੇ ਪੈਰੀ ਪੈਣਾ ਹੈ ਤੇ ਕਿਸ ਦੇ ਨਹੀਂ| ਇੱਥੇ ਫੈਸਲੇ ਉਮਰਾਂ ਦੇ ਨਹੀਂ ਬਲਕਿ ਕਿਰਦਾਰਾਂ ਦੇ ਅਧਾਰ ਤੇ ਹੋਣੇ ਚਾਹੀਦੇ ਨੇਂ| . . #punjab #punjabi #respect #sikhi #wisdom #knowledge #pindawale #vichaar

ਨਿੱਕੇ ਹੁੰਦਿਆਂ ਤੋਂ ਹੀ ਇਹ ਗੱਲ ਬਹੁਤ ਵਾਰੀ ਸੁਣੀ| ਅਫਸੋਸ ਹੈ ਕੇ ਇਸ ਗੱਲ ਨੂੰ ਸੁਚੱਜੇ ਢੰਗ ਨਾਲ ਸਮਝਣ ਨੂੰ ਜ਼ਿੰਦਗੀ ਦੇ ਕਾਫੀ ਵਰ੍ਹੇ ਨਿਕੱਲ ਗਏ| .
ਜਦ ਜਾਣ ਵੀ ਲਿਆ ਤਾ ਫੇਰ ਮੰਨ ਮੰਨਣ ਨੂੰ ਨਾ ਤਿਆਰ, ਕਿਉਂਕਿ ਮੰਨ ਉੱਪਰ ਹੰਕਾਰ ਦੀ ਬਹੁਤ ਵੱਡੀ ਪਰਤ ਚੜ੍ਹ ਚੁੱਕੀ ਸੀ ਜੋ ਏਨੀ ਜਲਦੀ ਪਿੱਛਾ ਛੱਡਣ ਵਾਲੀ ਨਹੀਂ ਸੀ| modernity ਨੇ ਇਸ ਹੰਕਾਰ ਵਿੱਚ ਕਾਫੀ ਹਿੱਸਾ ਪਾਇਆ|

ਇਸ ਵਿੱਚ ਕੋਈ ਸ਼ੱਕ ਨਹੀਂ ਕੇ ਗੁਰੂ ਤੋਂ ਬਿਨਾ ਵੀ ਸਿੱਖਿਆ ਜਾ ਅੱਗੇ ਵੱਧਿਆ ਜਾ ਸਕਦਾ ਹੈ ਪਰ ਕੁੱਝ ਖਾਸ ਮੁਕਾਮਾ ਤੇ ਸੱਚਾ ਗੁਰੁ ਹੀ ਪਹੁੰਚਾ ਸਕਦਾ ਹੈ|
.

Throughout my life I came across the importance of Guru but unfortunately big part of life has been passed without really understand the importance of being a true disciple.
.
There’s no doubt things can be learned without a Guru - especially in digital age - but to get to highest level, a true Guru is required.
.
If good teacher/coach can help us to achieve our true potential, a bad one can also push us into deep waters. Spend energy to find a truly good teacher and once found, hand yourself over to them and become a disciple. Success will start to show.
.
.
#guru #disciple #punjab #humble #learn

ਨਿੱਕੇ ਹੁੰਦਿਆਂ ਤੋਂ ਹੀ ਇਹ ਗੱਲ ਬਹੁਤ ਵਾਰੀ ਸੁਣੀ| ਅਫਸੋਸ ਹੈ ਕੇ ਇਸ ਗੱਲ ਨੂੰ ਸੁਚੱਜੇ ਢੰਗ ਨਾਲ ਸਮਝਣ ਨੂੰ ਜ਼ਿੰਦਗੀ ਦੇ ਕਾਫੀ ਵਰ੍ਹੇ ਨਿਕੱਲ ਗਏ| . ਜਦ ਜਾਣ ਵੀ ਲਿਆ ਤਾ ਫੇਰ ਮੰਨ ਮੰਨਣ ਨੂੰ ਨਾ ਤਿਆਰ, ਕਿਉਂਕਿ ਮੰਨ ਉੱਪਰ ਹੰਕਾਰ ਦੀ ਬਹੁਤ ਵੱਡੀ ਪਰਤ ਚੜ੍ਹ ਚੁੱਕੀ ਸੀ ਜੋ ਏਨੀ ਜਲਦੀ ਪਿੱਛਾ ਛੱਡਣ ਵਾਲੀ ਨਹੀਂ ਸੀ| modernity ਨੇ ਇਸ ਹੰਕਾਰ ਵਿੱਚ ਕਾਫੀ ਹਿੱਸਾ ਪਾਇਆ| ਇਸ ਵਿੱਚ ਕੋਈ ਸ਼ੱਕ ਨਹੀਂ ਕੇ ਗੁਰੂ ਤੋਂ ਬਿਨਾ ਵੀ ਸਿੱਖਿਆ ਜਾ ਅੱਗੇ ਵੱਧਿਆ ਜਾ ਸਕਦਾ ਹੈ ਪਰ ਕੁੱਝ ਖਾਸ ਮੁਕਾਮਾ ਤੇ ਸੱਚਾ ਗੁਰੁ ਹੀ ਪਹੁੰਚਾ ਸਕਦਾ ਹੈ| . Throughout my life I came across the importance of Guru but unfortunately big part of life has been passed without really understand the importance of being a true disciple. . There’s no doubt things can be learned without a Guru - especially in digital age - but to get to highest level, a true Guru is required. . If good teacher/coach can help us to achieve our true potential, a bad one can also push us into deep waters. Spend energy to find a truly good teacher and once found, hand yourself over to them and become a disciple. Success will start to show. . . #guru #disciple #punjab #humble #learn

..........ਇੱਕ ਐਸਾ ਦਰ.........
.
ਧੋਣ ਉੱਚੀ,
ਛਾਤੀ ਤਣੀ,
ਤੇ ਸੱਭ ਕੁੱਜ ਜਾਣ ਲੈਣ ਦਾ ਹੰਕਾਰ ਠਾਠਾਂ ਪਿਆ ਮਾਰੇ|
.
ਫਿਰ ਦਰ ਗੁਰੂ ਨਾਨਕ ਦਾ ਆਇਆ| ਇਸ ਦਰ ਚੋ ਪਹਿਲਾਂ ਵੀ ਬਹੁਤ ਵਾਰੀ ਲੰਘੇ ਸੀ ਪਰ ਇੱਕ ਦਿਨ ਐਸਾ ਲਾਂਘਾ ਹੋਇਆ ਕੇ

ਧੋਣ ਵੀ ਡਿੱਗ ਪਈ,
ਛਾਤੀ ਵੀ ਬੇ ਤਣੀ ਹੋ ਗਈ,
ਤੇ ਦੁਨਿਆਵੀ ਇਕੱਠੇ ਕੀਤੇ ਗਿਆਨ ਦਾ ਜੋ ਹੰਕਾਰ ਸੀ ਉਹ ਵੀ ਚਕਨਾਚੂਰ ਹੋ ਗਿਆ ਤੇ ਇੰਝ ਲੱਗਾ ਕੇ ਅਜੇ ਤਾ ਕੁੱਜ ਜਾਨਣਾ ਸ਼ੁਰੂ ਵੀ ਨਈ ਕੀਤਾ|
.
.
#sikhi #punjab #search

..........ਇੱਕ ਐਸਾ ਦਰ......... . ਧੋਣ ਉੱਚੀ, ਛਾਤੀ ਤਣੀ, ਤੇ ਸੱਭ ਕੁੱਜ ਜਾਣ ਲੈਣ ਦਾ ਹੰਕਾਰ ਠਾਠਾਂ ਪਿਆ ਮਾਰੇ| . ਫਿਰ ਦਰ ਗੁਰੂ ਨਾਨਕ ਦਾ ਆਇਆ| ਇਸ ਦਰ ਚੋ ਪਹਿਲਾਂ ਵੀ ਬਹੁਤ ਵਾਰੀ ਲੰਘੇ ਸੀ ਪਰ ਇੱਕ ਦਿਨ ਐਸਾ ਲਾਂਘਾ ਹੋਇਆ ਕੇ ਧੋਣ ਵੀ ਡਿੱਗ ਪਈ, ਛਾਤੀ ਵੀ ਬੇ ਤਣੀ ਹੋ ਗਈ, ਤੇ ਦੁਨਿਆਵੀ ਇਕੱਠੇ ਕੀਤੇ ਗਿਆਨ ਦਾ ਜੋ ਹੰਕਾਰ ਸੀ ਉਹ ਵੀ ਚਕਨਾਚੂਰ ਹੋ ਗਿਆ ਤੇ ਇੰਝ ਲੱਗਾ ਕੇ ਅਜੇ ਤਾ ਕੁੱਜ ਜਾਨਣਾ ਸ਼ੁਰੂ ਵੀ ਨਈ ਕੀਤਾ| . . #sikhi #punjab #search

.............ਜੱਟੀਏ..............
.
ਚੱਲ ਚੱਲੀਏ ਦੇਸ ਪੰਜਾਬੇ, ਤੂੰ ਖਿੱਚ ਲੈ ਤਿਆਰੀ ਜੱਟੀਏ
ਕਿਥੋਂ ਆਈਂ
ਤੂੰ ਤੇ ਹੈ ਕੌਣ, 
ਗੱਲ ਪਤਾ ਕਰੀਏ ਅੱਜ ਸਾਰੀ ਜੱਟੀਏ|
.
ਪਇਆ ਹੁਣ ਭਾਵੇਂ ਸੋਕਾ, ਪਰ ਕਦੇ ਵੱਗਦੇ ਸੀ ਪੰਜ ਦਰਿਆ
ਲਹਿਰਾਂਦੀਆ ਸੀ ਫ਼ਸਲਾਂ, ਸੀ ਇੱਥੇ ਹਰਿਆਲੀ ਭਾਰੀ ਜੱਟੀਏ|

ਤੇਰੇ ਬਜ਼ੁਰਗਾਂ ਦੇ ਸ਼ਹੀਦੀਆਂ, ਸੀ ਡੁੱਬਦੇ ਹਿੰਦ ਨੂੰ ਬਚਾਇਆ
ਬੰਜ਼ਰ ਜ਼ਮੀਨਾਂ ਕਰਕੇ ਅਵਾਦ,
ਫਿਰ ਭੁੱਖੇ ਮਰਦੇ ਨੂੰ ਰਜਾਇਆ
ਖੰਡੇ ਵਾਹਿਆ ਦਾ 
ਸੀਸ ਲਾਹਹਿਆਂ ਦਾ 
ਮੁੱਲ ਹਿੰਦੁਸਤਾਨੀਆਂ ਭਾਵੇਂ ਕੌਡੀ ਵੀ ਨਾ ਪਾਇਆ
ਆ ਗੌਰ ਨਾਲ ਸੁਣ ਵੇਖ, 
ਕਹਾਣੀ ਗ਼ੈਰਤਾ ਤੇ ਅਣਖਾਂ ਦੀ ਸਾਰੀ ਜੱਟੀਏ|

ਕਦੇ ਈਨ ਨਈਂਓ ਮੰਨੀ, ਤੇਰੀ ਖੁੱਕੋ ਪੈਦਾ ਹੋਇਆ ਨੇ
ਹਰ ਹਕੂਮਤ ਸੀ, ਉਹਨਾਂ ਅੱਗੇ ਹਾਰੀ ਜੱਟੀਏ|

ਮਾਈ ਭਾਗੋ ਬਣ ਤੂੰ ਜੰਗ ਦੇ ਮੈਦਾਨ ਫਤਿਹ ਕੀਤੇ
ਖੰਡੇ ਵਾਹੇ
ਆਹੂ ਲਾਹੇ
ਬਾਕਮਾਲ ਸੀ ਉਹ ਦਲੇਰੀ ਜੱਟੀਏ|

ਬੱਕਲਾ ਚੋਂ ਲਹਾ ਪੁੱਤ, 
ਨੇਜਿਆਂ ਤੇ ਟੰਗਵਾਏ ਇਥੋਂ ਦੀਆਂ ਜਾਈਆਂ ਨੇ
ਕੁਰਬਾਨੀ ਧਰਮ ਹੇਤ ਵੀ ਦਿੱਤੀ ਤੂੰ ਭਾਰੀ ਜੱਟੀਏ|

ਢੋਲੇ ਮਾਹੀਏ ਸ਼ਿੰਗਾਰ ਬਣੇ ਤੇਰੇ ਨਾਚ ਦੇ
ਨਾਚਾਂ ਉੱਤੇ ਕੀਤੀ ਤੇਰੇ ਗਿੱਧੇ ਨੇ ਸਰਦਾਰੀ ਜੱਟੀਏ|

ਦੌਰ ਚੱਲੇ ਅੰਗਰੇਜ਼ਾਂ ਦਾ, ਮੰਨਿਆ ਤੈਨੂੰ ਵੀ ਸ਼ੋਂਕ western ਹੋਣ ਦਾ
ਪਰ ਛੱਡਣ ਤੋਂ ਪਹਿਲਾਂ, ਖੋਜ ਲਈ ਪਿਛੋਕੜ ਆਪਣਾ ਇੱਕ ਵਾਰੀ ਜੱਟੀਏ|

ਜਿਸ ਸ਼ਕਤੀ ਨਾਲ ਸੀ, ਤੂੰ ਚਿੜੀਆਂ ਵਰਗੀ ਬਾਜ਼ਾਂ ਨੂੰ ਵੀ ਵੰਗਾਰ ਗਈ
ਬਾਣੀ ਗੁਰੂ ਨਾਨਕ ਦੀ ਨੂੰ ਹਰ ਰੋਜ਼ ਵਿਚਾਰੀ ਜੱਟੀਏ|

ਦੌਰ ਚੱਲੇ ਕਾਲਾ, ਭੁੱਖਾਂ ਹੱਦੋ ਵੱਧ ਗਈਆਂ ਜਿਸਮਾਂ ਦੀਆਂ
ਰਾਖ਼ੀ ਇੱਜ਼ਤ ਦੀ ਲਈ ਹੱਥ ਫੜ ਲੈ ਕਟਾਰੀ ਜੱਟੀਏ|

ਵਾਹਲੇ ਹੋ ਗਏ mod, 
spirituality ਨੂੰ ਦੱਸਦੇ ਆ backward
ਪਰ ਨਾਂਮ ਬਿਨ੍ਹਾਂ ਨਹੀਂ ਚੜ੍ਹਦੀ ਸੱਚੀ ਖੁਮਾਰੀ ਜੱਟੀਏ|
.
Superman, batman, spider man ਬੜੇ ਤੂੰ ਵੇਖੇ
ਚੱਲ ਚਮਕੌਰ, ਦਿਖਾਵਾਂ ਤੈਨੂੰ ਮੌਤ ਦੇ ਅਸਲ ਵਪਾਰੀ ਜੱਟੀਏ|

ਹੋ ਗਈ ਬਹੁਤੀ ਸੋਹਲ, 
ਡਰ ਜਾਵੇਂ ਕਿਰਲੀਆਂ ਤੇ ਕੀੜੇ-ਮਕੌੜਿਆਂ ਤੋਂ
ਯਾਦ ਕਰ ਮਾਤਾ ਗੁਜ਼ਰ ਕੌਰ, 
ਠੰਡਾ ਬੁਰਜ਼ ਤੇ ਉਹ ਰਾਤ ਲੰਮੇਰੀ ਜੱਟੀਏ।

ਇਸ਼ਕ ਚੜ੍ਹੇ ਸੰਗ ਬਾਬਿਆਂ ਦੀਆਂ ਬਾਣੀਆਂ , 
ਕਿਤੇ ਕਰੀਏ ਸ਼ਬਦਾਂ ਦੀ ਫ਼ਨਕਾਰੀ
ਅਜੇ ਤਾ ਤੁੱਕਾ ਜੋੜਦੇ ਫ਼ਿਰਦੇ ਤਜਿੰਦਰ ਸਿੰਘ ਜਹੇ ਅਣਜਾਣ ਲਿਖ਼ਾਰੀ ਜੱਟੀਏ|
.
.
.
#punjab #punjabi #jatti #sikhi #punjabikavita #kavi

.............ਜੱਟੀਏ.............. . ਚੱਲ ਚੱਲੀਏ ਦੇਸ ਪੰਜਾਬੇ, ਤੂੰ ਖਿੱਚ ਲੈ ਤਿਆਰੀ ਜੱਟੀਏ ਕਿਥੋਂ ਆਈਂ ਤੂੰ ਤੇ ਹੈ ਕੌਣ, ਗੱਲ ਪਤਾ ਕਰੀਏ ਅੱਜ ਸਾਰੀ ਜੱਟੀਏ| . ਪਇਆ ਹੁਣ ਭਾਵੇਂ ਸੋਕਾ, ਪਰ ਕਦੇ ਵੱਗਦੇ ਸੀ ਪੰਜ ਦਰਿਆ ਲਹਿਰਾਂਦੀਆ ਸੀ ਫ਼ਸਲਾਂ, ਸੀ ਇੱਥੇ ਹਰਿਆਲੀ ਭਾਰੀ ਜੱਟੀਏ| ਤੇਰੇ ਬਜ਼ੁਰਗਾਂ ਦੇ ਸ਼ਹੀਦੀਆਂ, ਸੀ ਡੁੱਬਦੇ ਹਿੰਦ ਨੂੰ ਬਚਾਇਆ ਬੰਜ਼ਰ ਜ਼ਮੀਨਾਂ ਕਰਕੇ ਅਵਾਦ, ਫਿਰ ਭੁੱਖੇ ਮਰਦੇ ਨੂੰ ਰਜਾਇਆ ਖੰਡੇ ਵਾਹਿਆ ਦਾ ਸੀਸ ਲਾਹਹਿਆਂ ਦਾ ਮੁੱਲ ਹਿੰਦੁਸਤਾਨੀਆਂ ਭਾਵੇਂ ਕੌਡੀ ਵੀ ਨਾ ਪਾਇਆ ਆ ਗੌਰ ਨਾਲ ਸੁਣ ਵੇਖ, ਕਹਾਣੀ ਗ਼ੈਰਤਾ ਤੇ ਅਣਖਾਂ ਦੀ ਸਾਰੀ ਜੱਟੀਏ| ਕਦੇ ਈਨ ਨਈਂਓ ਮੰਨੀ, ਤੇਰੀ ਖੁੱਕੋ ਪੈਦਾ ਹੋਇਆ ਨੇ ਹਰ ਹਕੂਮਤ ਸੀ, ਉਹਨਾਂ ਅੱਗੇ ਹਾਰੀ ਜੱਟੀਏ| ਮਾਈ ਭਾਗੋ ਬਣ ਤੂੰ ਜੰਗ ਦੇ ਮੈਦਾਨ ਫਤਿਹ ਕੀਤੇ ਖੰਡੇ ਵਾਹੇ ਆਹੂ ਲਾਹੇ ਬਾਕਮਾਲ ਸੀ ਉਹ ਦਲੇਰੀ ਜੱਟੀਏ| ਬੱਕਲਾ ਚੋਂ ਲਹਾ ਪੁੱਤ, ਨੇਜਿਆਂ ਤੇ ਟੰਗਵਾਏ ਇਥੋਂ ਦੀਆਂ ਜਾਈਆਂ ਨੇ ਕੁਰਬਾਨੀ ਧਰਮ ਹੇਤ ਵੀ ਦਿੱਤੀ ਤੂੰ ਭਾਰੀ ਜੱਟੀਏ| ਢੋਲੇ ਮਾਹੀਏ ਸ਼ਿੰਗਾਰ ਬਣੇ ਤੇਰੇ ਨਾਚ ਦੇ ਨਾਚਾਂ ਉੱਤੇ ਕੀਤੀ ਤੇਰੇ ਗਿੱਧੇ ਨੇ ਸਰਦਾਰੀ ਜੱਟੀਏ| ਦੌਰ ਚੱਲੇ ਅੰਗਰੇਜ਼ਾਂ ਦਾ, ਮੰਨਿਆ ਤੈਨੂੰ ਵੀ ਸ਼ੋਂਕ western ਹੋਣ ਦਾ ਪਰ ਛੱਡਣ ਤੋਂ ਪਹਿਲਾਂ, ਖੋਜ ਲਈ ਪਿਛੋਕੜ ਆਪਣਾ ਇੱਕ ਵਾਰੀ ਜੱਟੀਏ| ਜਿਸ ਸ਼ਕਤੀ ਨਾਲ ਸੀ, ਤੂੰ ਚਿੜੀਆਂ ਵਰਗੀ ਬਾਜ਼ਾਂ ਨੂੰ ਵੀ ਵੰਗਾਰ ਗਈ ਬਾਣੀ ਗੁਰੂ ਨਾਨਕ ਦੀ ਨੂੰ ਹਰ ਰੋਜ਼ ਵਿਚਾਰੀ ਜੱਟੀਏ| ਦੌਰ ਚੱਲੇ ਕਾਲਾ, ਭੁੱਖਾਂ ਹੱਦੋ ਵੱਧ ਗਈਆਂ ਜਿਸਮਾਂ ਦੀਆਂ ਰਾਖ਼ੀ ਇੱਜ਼ਤ ਦੀ ਲਈ ਹੱਥ ਫੜ ਲੈ ਕਟਾਰੀ ਜੱਟੀਏ| ਵਾਹਲੇ ਹੋ ਗਏ mod, spirituality ਨੂੰ ਦੱਸਦੇ ਆ backward ਪਰ ਨਾਂਮ ਬਿਨ੍ਹਾਂ ਨਹੀਂ ਚੜ੍ਹਦੀ ਸੱਚੀ ਖੁਮਾਰੀ ਜੱਟੀਏ| . Superman, batman, spider man ਬੜੇ ਤੂੰ ਵੇਖੇ ਚੱਲ ਚਮਕੌਰ, ਦਿਖਾਵਾਂ ਤੈਨੂੰ ਮੌਤ ਦੇ ਅਸਲ ਵਪਾਰੀ ਜੱਟੀਏ| ਹੋ ਗਈ ਬਹੁਤੀ ਸੋਹਲ, ਡਰ ਜਾਵੇਂ ਕਿਰਲੀਆਂ ਤੇ ਕੀੜੇ-ਮਕੌੜਿਆਂ ਤੋਂ ਯਾਦ ਕਰ ਮਾਤਾ ਗੁਜ਼ਰ ਕੌਰ, ਠੰਡਾ ਬੁਰਜ਼ ਤੇ ਉਹ ਰਾਤ ਲੰਮੇਰੀ ਜੱਟੀਏ। ਇਸ਼ਕ ਚੜ੍ਹੇ ਸੰਗ ਬਾਬਿਆਂ ਦੀਆਂ ਬਾਣੀਆਂ , ਕਿਤੇ ਕਰੀਏ ਸ਼ਬਦਾਂ ਦੀ ਫ਼ਨਕਾਰੀ ਅਜੇ ਤਾ ਤੁੱਕਾ ਜੋੜਦੇ ਫ਼ਿਰਦੇ ਤਜਿੰਦਰ ਸਿੰਘ ਜਹੇ ਅਣਜਾਣ ਲਿਖ਼ਾਰੀ ਜੱਟੀਏ| . . . #punjab #punjabi #jatti #sikhi #punjabikavita #kavi

.....................ਤੱਤ...............
.
ਸਹਿਜ ਸੁਬਹਾ ਬੋਲਣ ਤੇ ਕੀਮਤੀ ਬੜੇ ਬੋਲ ਹੁੰਦੇ ਨੇ,
ਬੰਦੇ ਉਹ ਬਦਲ ਦੇਣ ਕੌਮਾਂ, ਜੋ ਸ਼ਬਦਾਂ ਦੇ ਕੋਲ ਹੁੰਦੇ ਨੇ,
.
ਡਿਗਰੀਆਂ ਡਿਪਲੋਮਿਆਂ ਨਾਲ ਕਿਥੋਂ ਅਕਲਾਂ ਨੇ ਆਉਂਦੀਆਂ,
ਖੋਜ-ਖੋਜ ਖ਼ੁਦ ਨੂੰ, ਦਰਵਾਜ਼ੇ ਅਕਲਾਂ ਦੇ ਖੋਲ ਹੁੰਦੇ ਨੇ|
.
ਕੱਦ ਨਾਲੋਂ ਉੱਚਾ ਕਿਰਦਾਰ ਹੁੰਦਾਂ ਜਿਹਨਾਂ ਦਾ,
ਬੰਦੇ ਏਸੇ ਹੀ ਅਸੂਲਾਂ ਨਾਲ ਫਿਰ ਤੋਲ ਹੁੰਦੇ ਨੇ|
.
ਚੜ੍ਹ ਗਏ ਰੰਗ ਜਿਹਨਾਂ ਨੂੰ ਸੱਚੀਆਂ ਇਬਾਦਤਾਂ ਦੇ,
ਕੀ ਫਾਂਸੀਆਂ ਤੇ ਕੀ ਚਰਖੜੀਆਂ, ਉਹਨਾਂ ਲਈ ਬੱਸ ਮਖੌਲ ਹੁੰਦੇ ਨੇ|
.
ਹਰ ਦੁੱਖ ਤਕਲੀਫ ਹੱਸ-ਹੱਸ ਸੀਨੇ ਤੇ ਹੰਡਾਉਣ ਜੋ,
ਜ਼ਿੰਦਗੀ ਦੀ ਜੰਗ ਚ, ਖਿਲਾੜੀ ਕਈ ਏਸੇ ਵੀ ਅਡੋਲ ਹੁੰਦੇ ਨੇ|
.
ਵਿਖਵਾਇਆਂ ਚ ਬੜੇ ਭਾਈ, ਯਾਰ ਤੇ ਚਾਹੁਣ ਵਾਲੇ,
ਬਿਨਾਂ ਦਿਲ ਜੁੜਿਆ ਤੋਂ, ਕਿਥੋਂ ਦੁੱਖ-ਸੁੱਖ ਫੋਲ ਹੁੰਦੇ ਨੇ|
.
ਹੰਡਾਈਆੰ ਨਹੀਂ ਜਿਹਨਾਂ, ਉਮਰਾਂ ਬੀਤਾਈਆਂ ਨੇ ਹੁੰਦੀਆਂ,
ਸਿਆਣਪ ਨੀ ਕੋਲੋਂ ਲੰਘੀ ਹੁੰਦੀ, ਉਂਞ ਭਾਵੇਂ ਝਾਟੇ ਧੌਲ ਹੁੰਦੇ ਨੇ|
.
ਆਮ ਸੋਚ ਨੂੰ ਵੀ ਜੋ revolutionary ਕਰ ਦੇਣ,
ਐਸੇ ਸੰਗੀਤ ਤੇ ਕਿਤਾਬਾਂ ਦੇ ਕੌਮਾ ਵਿੱਚ ਅਹਿਮ ਬੜੇ ਰੋਲ ਹੁੰਦੇ ਨੇ|
.
ਕਾਹਦੇ ਇਸ਼ਕ ਹੁਣ ਜੱਟਾ, ਭੁੱਖਾਂ ਬੱਸ ਜਿਸਮਾਂ ਦੀਆਂ ਨੇ,
1 ਵਜੇ ਟੁੱਟੀ, 5 ਵਜੇ ਦੂਜੇ ਥਾਂ ਤੇ ਕਲੋਲ ਹੁੰਦੇ ਨੇ|
.
ਥੰਮਾਂ ਤੋਂ ਭਰੋਸੇ ਪੱਕੇ ਟੁੱਟ ਜਾਣ ਜਦੋ,
ਪੱਥਰਾਂ ਜਹੇ ਦਿਲਾਂ ਚ ਵੀ ਫਿਰ ਪੈਂਦੇ ਹੌਲ ਹੁੰਦੇ ਨੇ|
.
ਹੁਕਮ ਮਨ ਬਹਿ ਜਾ ਚਰਨੀ ਗੁਰੂ ਨਾਨਕ ਦੇ,
ਜੰਮਰਾਜ ਅੱਗੇ ਨਹੀਂ ਤਾ ਵਰਕੇ ਹਰ ਚੰਗੇ-ਮਾੜੇ ਦੇ ਫੋਲ ਹੁੰਦੇ ਨੇ|
.
ਬੈਠ ਕੇ ਇਕਾਂਤ ਵਿੱਚ ਖ਼ੁਦ ਨੂੰ ਤੂੰ ਖੋਜ ਲੈ,
ਸੱਚੇ ਕਰਤਾਰ ਨੂੰ ਮਿਲਣ ਦੇ, ਮੌਕੇ ਕਿਹੜੇ ਮੁੜ-ਮੁੜ ਕੋਲ ਹੁੰਦੇ ਨੇ|
.
ਮੁੱਖ ਗੁਰੂ ਵੱਲ ਕਰ ਦੇਗਾਂ ਉਬਲਦੀਆਂ ਚ ਉੱਬਲ ਗਏ,
ਐਸੀ ਬਾਜ਼ੀ ਇਸ਼ਕ ਦੀ ਲਾਉਣ ਵਾਲੇ, ਬੰਦੇ ਅਨਮੋਲ ਹੁੰਦੇ ਨੇ|
.
ਪੀ ਜਿਹਨੂੰ ਚਿੜੀਆਂ ਵੀ ਬਾਜਾਂ ਨਾਲ ਭਿੜ ਗਈਆਂ,
ਤਜਿੰਦਰ ਸਿਆਂ ਕੈਸੇ ਉਹ, ਖੰਡੇ ਵਾਲੇ ਪਾਹੁਲ ਹੁੰਦੇ ਨੇ|
.
#ਖੋਜ #ਜੰਗਵਿਚਾਰਾਂਦੀ
.
.
.
#punjabi #punjabikavita #poetry #punjab

ਸੁਬਹਾ ਬੋਲਣ ਤੇ ਕੀਮਤੀ ਬੜੇ ਬੋਲ ਹੁੰਦੇ ਨੇ, ਬੰਦੇ ਉਹ ਬਦਲ ਦੇਣ ਕੌਮਾਂ, ਜੋ ਸ਼ਬਦਾਂ ਦੇ ਕੋਲ ਹੁੰਦੇ ਨੇ, . ਡਿਗਰੀਆਂ ਡਿਪਲੋਮਿਆਂ ਨਾਲ ਕਿਥੋਂ ਅਕਲਾਂ ਨੇ ਆਉਂਦੀਆਂ, ਖੋਜ-ਖੋਜ ਖ਼ੁਦ ਨੂੰ, ਦਰਵਾਜ਼ੇ ਅਕਲਾਂ ਦੇ ਖੋਲ ਹੁੰਦੇ ਨੇ| . ਕੱਦ ਨਾਲੋਂ ਉੱਚਾ ਕਿਰਦਾਰ ਹੁੰਦਾਂ ਜਿਹਨਾਂ ਦਾ, ਬੰਦੇ ਏਸੇ ਹੀ ਅਸੂਲਾਂ ਨਾਲ ਫਿਰ ਤੋਲ ਹੁੰਦੇ ਨੇ| . ਚੜ੍ਹ ਗਏ ਰੰਗ ਜਿਹਨਾਂ ਨੂੰ ਸੱਚੀਆਂ ਇਬਾਦਤਾਂ ਦੇ, ਕੀ ਫਾਂਸੀਆਂ ਤੇ ਕੀ ਚਰਖੜੀਆਂ, ਉਹਨਾਂ ਲਈ ਬੱਸ ਮਖੌਲ ਹੁੰਦੇ ਨੇ| . ਹਰ ਦੁੱਖ ਤਕਲੀਫ ਹੱਸ-ਹੱਸ ਸੀਨੇ ਤੇ ਹੰਡਾਉਣ ਜੋ, ਜ਼ਿੰਦਗੀ ਦੀ ਜੰਗ ਚ, ਖਿਲਾੜੀ ਕਈ ਏਸੇ ਵੀ ਅਡੋਲ ਹੁੰਦੇ ਨੇ| . ਵਿਖਵਾਇਆਂ ਚ ਬੜੇ ਭਾਈ, ਯਾਰ ਤੇ ਚਾਹੁਣ ਵਾਲੇ, ਬਿਨਾਂ ਦਿਲ ਜੁੜਿਆ ਤੋਂ, ਕਿਥੋਂ ਦੁੱਖ-ਸੁੱਖ ਫੋਲ ਹੁੰਦੇ ਨੇ| . ਹੰਡਾਈਆੰ ਨਹੀਂ ਜਿਹਨਾਂ, ਉਮਰਾਂ ਬੀਤਾਈਆਂ ਨੇ ਹੁੰਦੀਆਂ, ਸਿਆਣਪ ਨੀ ਕੋਲੋਂ ਲੰਘੀ ਹੁੰਦੀ, ਉਂਞ ਭਾਵੇਂ ਝਾਟੇ ਧੌਲ ਹੁੰਦੇ ਨੇ| . ਆਮ ਸੋਚ ਨੂੰ ਵੀ ਜੋ revolutionary ਕਰ ਦੇਣ, ਐਸੇ ਸੰਗੀਤ ਤੇ ਕਿਤਾਬਾਂ ਦੇ ਕੌਮਾ ਵਿੱਚ ਅਹਿਮ ਬੜੇ ਰੋਲ ਹੁੰਦੇ ਨੇ| . ਕਾਹਦੇ ਇਸ਼ਕ ਹੁਣ ਜੱਟਾ, ਭੁੱਖਾਂ ਬੱਸ ਜਿਸਮਾਂ ਦੀਆਂ ਨੇ, 1 ਵਜੇ ਟੁੱਟੀ, 5 ਵਜੇ ਦੂਜੇ ਥਾਂ ਤੇ ਕਲੋਲ ਹੁੰਦੇ ਨੇ| . ਥੰਮਾਂ ਤੋਂ ਭਰੋਸੇ ਪੱਕੇ ਟੁੱਟ ਜਾਣ ਜਦੋ, ਪੱਥਰਾਂ ਜਹੇ ਦਿਲਾਂ ਚ ਵੀ ਫਿਰ ਪੈਂਦੇ ਹੌਲ ਹੁੰਦੇ ਨੇ| . ਹੁਕਮ ਮਨ ਬਹਿ ਜਾ ਚਰਨੀ ਗੁਰੂ ਨਾਨਕ ਦੇ, ਜੰਮਰਾਜ ਅੱਗੇ ਨਹੀਂ ਤਾ ਵਰਕੇ ਹਰ ਚੰਗੇ-ਮਾੜੇ ਦੇ ਫੋਲ ਹੁੰਦੇ ਨੇ| . ਬੈਠ ਕੇ ਇਕਾਂਤ ਵਿੱਚ ਖ਼ੁਦ ਨੂੰ ਤੂੰ ਖੋਜ ਲੈ, ਸੱਚੇ ਕਰਤਾਰ ਨੂੰ ਮਿਲਣ ਦੇ, ਮੌਕੇ ਕਿਹੜੇ ਮੁੜ-ਮੁੜ ਕੋਲ ਹੁੰਦੇ ਨੇ| . ਮੁੱਖ ਗੁਰੂ ਵੱਲ ਕਰ ਦੇਗਾਂ ਉਬਲਦੀਆਂ ਚ ਉੱਬਲ ਗਏ, ਐਸੀ ਬਾਜ਼ੀ ਇਸ਼ਕ ਦੀ ਲਾਉਣ ਵਾਲੇ, ਬੰਦੇ ਅਨਮੋਲ ਹੁੰਦੇ ਨੇ| . ਪੀ ਜਿਹਨੂੰ ਚਿੜੀਆਂ ਵੀ ਬਾਜਾਂ ਨਾਲ ਭਿੜ ਗਈਆਂ, ਤਜਿੰਦਰ ਸਿਆਂ ਕੈਸੇ ਉਹ, ਖੰਡੇ ਵਾਲੇ ਪਾਹੁਲ ਹੁੰਦੇ ਨੇ| . #ਖੋਜ #ਜੰਗਵਿਚਾਰਾਂਦੀ . . . #punjabi #punjabikavita #poetry #punjab