• Post

    713
  • Following

    4
  • Followers

    26.2k

Selfieus © 2019 All rights reserved.      

Story

ਜਨਮਾਸ਼ਟਮੀ ਦੇ ਸ਼ੁਭ ਮੌਕੇ, ਮੇਰੀ ਅਰਦਾਸ ਹੈ ਕਿ ਤੁਹਾਡੀ ਸਭ ਦੀ ਜ਼ਿੰਦਗੀ ਪਿਆਰ, ਖੁਸ਼ਹਾਲੀ, ਚੰਗੀ ਸਿਹਤ ਅਤੇ ਤਰੱਕੀ ਨਾਲ ਭਰਪੂਰ ਰਹੇ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਆਪਣਾ ਆਸ਼ੀਰਵਾਦ ਸਭ 'ਤੇ ਸਦਾ ਬਣਾਈ ਰੱਖਣ।
On Janamashtami, I pray for innocence, love, joy, health and prosperity in your life. May the blessings of Lord Krishna be with you always.

ਜਨਮਾਸ਼ਟਮੀ ਦੇ ਸ਼ੁਭ ਮੌਕੇ, ਮੇਰੀ ਅਰਦਾਸ ਹੈ ਕਿ ਤੁਹਾਡੀ ਸਭ ਦੀ ਜ਼ਿੰਦਗੀ ਪਿਆਰ, ਖੁਸ਼ਹਾਲੀ, ਚੰਗੀ ਸਿਹਤ ਅਤੇ ਤਰੱਕੀ ਨਾਲ ਭਰਪੂਰ ਰਹੇ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਆਪਣਾ ਆਸ਼ੀਰਵਾਦ ਸਭ 'ਤੇ ਸਦਾ ਬਣਾਈ ਰੱਖਣ। On Janamashtami, I pray for innocence, love, joy, health and prosperity in your life. May the blessings of Lord Krishna be with you always.

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਸਮੇਤ ਹੋਰ ਕਈ ਪੰਥਕ ਆਗੂਆਂ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿੱਖੇ ਹੋਣ ਵਾਲੇ ਸਮਾਗਮਾਂ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਪੰਥ ਦੀ ਨੁਮਾਇੰਦਾ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਵਜੋਂ ਮੈਂ ਚਾਹੁੰਦਾ ਹਾਂ ਕਿ ਇਸ ਇਤਿਹਾਸਕ ਘੜੀ ਦੇ ਸਮਾਗਮਾਂ 'ਚ ਹਰ ਕੰਮ ਬਿਹਤਰ ਤੋਂ ਬਿਹਤਰੀਨ ਹੋਵੇ ਅਤੇ ਗੁਰੂ ਮਹਾਰਾਜ ਜੀ ਆਪਣੇ ਨਿਮਾਣੇ ਸੇਵਕਾਂ ਨੂੰ ਮੌਕਾ ਤੇ ਸਮਰੱਥਾ ਬਖ਼ਸ਼ ਕੇ ਖ਼ੁਦ ਇਹ ਸੇਵਾਵਾਂ ਝੋਲੀ ਪਾ ਕੇ ਕਿਰਪਾ ਕਰ ਰਹੇ ਹਨ।
I took stock of the preparations for the celebration of the 550th Parkash Purb of Sri Guru Nanak Dev ji at Sultanpur Lodhi along with Shiromani Gurdwara Parbandhak Committee president Bhai Gobind Singh Longowal Ji and Delhi Sikh Gurdwara Management Committee president S. Manjinder Singh Sirsa and various other senior Panthic leaders. As president of Shiromani Akali Dal, the representative of Sikh Panth, I want all ceremonies of this historic occasion to be conducted perfectly and I pray that Gurusahib blesses us with more opportunities of service.

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਸਮੇਤ ਹੋਰ ਕਈ ਪੰਥਕ ਆਗੂਆਂ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿੱਖੇ ਹੋਣ ਵਾਲੇ ਸਮਾਗਮਾਂ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਪੰਥ ਦੀ ਨੁਮਾਇੰਦਾ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਵਜੋਂ ਮੈਂ ਚਾਹੁੰਦਾ ਹਾਂ ਕਿ ਇਸ ਇਤਿਹਾਸਕ ਘੜੀ ਦੇ ਸਮਾਗਮਾਂ 'ਚ ਹਰ ਕੰਮ ਬਿਹਤਰ ਤੋਂ ਬਿਹਤਰੀਨ ਹੋਵੇ ਅਤੇ ਗੁਰੂ ਮਹਾਰਾਜ ਜੀ ਆਪਣੇ ਨਿਮਾਣੇ ਸੇਵਕਾਂ ਨੂੰ ਮੌਕਾ ਤੇ ਸਮਰੱਥਾ ਬਖ਼ਸ਼ ਕੇ ਖ਼ੁਦ ਇਹ ਸੇਵਾਵਾਂ ਝੋਲੀ ਪਾ ਕੇ ਕਿਰਪਾ ਕਰ ਰਹੇ ਹਨ। I took stock of the preparations for the celebration of the 550th Parkash Purb of Sri Guru Nanak Dev ji at Sultanpur Lodhi along with Shiromani Gurdwara Parbandhak Committee president Bhai Gobind Singh Longowal Ji and Delhi Sikh Gurdwara Management Committee president S. Manjinder Singh Sirsa and various other senior Panthic leaders. As president of Shiromani Akali Dal, the representative of Sikh Panth, I want all ceremonies of this historic occasion to be conducted perfectly and I pray that Gurusahib blesses us with more opportunities of service.

ਅੱਜ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਤੇ ਸਥਾਨਕ ਲੋਕਾਂ ਨਾਲ ਇਸ ਔਖੀ ਘੜੀ ਦਾ ਦੁੱਖ ਸਾਂਝਾ ਕੀਤਾ, ਅਤੇ ਸਭ ਨੇ ਇਸ ਸੰਕਟਮਈ ਸਥਿਤੀ ਲਈ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਦਾ ਕਹਿਣਾ ਸੀ ਕਿ ਕਾਂਗਰਸ ਨੇ ਹੜ੍ਹਾਂ ਦੀ ਰੋਕਥਾਮ ਲਈ ਸਮਾਂ ਰਹਿੰਦੇ ਲੋੜੀਂਦੇ ਕਦਮ ਤਾਂ ਕੀ ਚੁੱਕਣੇ ਸੀ, ਸਗੋਂ ਰੇਤ ਮਾਫ਼ੀਆ ਨੂੰ ਦਿੱਤੀ ਲੁੱਟ ਦੀ ਖੁੱਲ੍ਹੀ ਛੁੱਟੀ ਨੇ ਬਲ਼ਦੀ 'ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਗ਼ੈਰਕਨੂੰਨੀ ਰੇਤ ਖਣਨ ਨੇ ਦਰਿਆਵਾਂ ਦੇ ਕਿਨਾਰਿਆਂ ਨੂੰ ਖੋਰਾ ਲਾ ਦਿੱਤਾ, ਨਤੀਜੇ ਵਜੋਂ ਵੱਖੋ-ਵੱਖ ਇਲਾਕੇ ਪਾਣੀ ਨਾਲ ਭਰ ਗਏ ਅਤੇ ਪਾਣੀ ਨਾਲ ਭਰੇ ਇਲਾਕਿਆਂ 'ਚ ਫ਼ਸੇ ਲੋਕਾਂ ਨੂੰ ਸਰਕਾਰ ਨੇ ਰੱਬ ਆਸਰੇ ਛੱਡ ਦਿੱਤਾ। ਕਿਉਂਕਿ ਮੁੱਖ ਮੰਤਰੀ ਸਿਰਫ਼ ਗੱਲਾਂ ਨਾਲ ਡੰਗ ਟਪਾ ਰਹੇ ਹਨ, ਇਸ ਲਈ ਮੈਂ ਅਕਾਲੀ ਦਲ ਦੇ ਵਰਕਰ ਸਾਹਿਬਾਨਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਕਿ ਰਾਹਤ ਅਤੇ ਬਚਾਅ ਕਾਰਜ ਵੱਡੇ ਪੱਧਰ 'ਤੇ ਚਲਾਏ ਜਾਣ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਹੜ੍ਹ 'ਚ ਫ਼ਸੇ ਹਰ ਭਰਾ ਭੈਣ ਨੂੰ ਸੁਰੱਖਿਅਤ ਜਗ੍ਹਾ 'ਤੇ ਪਹੁੰਚਾਇਆ ਜਾਵੇ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਪ੍ਰਬੰਧਾਂ ਰਾਹੀਂ ਇਕੱਠਾ ਕੀਤਾ ਰਾਸ਼ਨ, ਦੁੱਧ ਅਤੇ ਪਾਣੀ ਤੇ ਪਸ਼ੂ ਚਾਰੇ ਦਾ ਵੱਡਾ ਭੰਡਾਰ ਕੱਲ੍ਹ ਨੂੰ ਉਨ੍ਹਾਂ ਤੱਕ ਪਹੁੰਚਾ ਦਿੱਤਾ ਜਾਵੇਗਾ। Visited the #flood affected villages of Sultanpur Lodhi today and shared the pain of people who blamed the Congress govt for the misery wrought on them. They said the Congress didn't conduct the required flood protection works and made things worse by giving a free hand to the sand mafia. Illegal mining eroded river embankments and left people at the mercy of swollen water bodies. Since the CM is only doing lip service, I have urged SAD activists and the SGPC to launch relief and rescue operations. We will ensure that every flood affected person is evacuated and shifted to a safe place. A sufficient stock of ration, milk, water and fodder arranged by Union minister Harsimrat Kaur Badal will also be delivered to them by tomorrow.

ਕੱਲ ਬਾਦਲ ਤੋਂ ਚੰਡੀਗੜ੍ਹ ਜਾਂਦੇ ਹੋਏ ਰਾਹ ਵਿਚ ਇੱਕ ਢਾਬੇ 'ਤੇ ਰੁਕੇ। ਖਾਣਾ ਯਕੀਨਨ ਬਹੁਤ ਵਧੀਆ ਸੀ, ਪਰ ਉਸ ਤੋਂ ਵੀ ਵਧੀਆ ਸੀ ਉਨ੍ਹਾਂ ਦਾ ਖਾਣਾ ਪੇਸ਼ ਕਰਨ ਦਾ ਸਲੀਕਾ ਤੇ ਪਿਆਰ। ਉੱਥੇ ਮੌਜੂਦ ਲੋਕਾਂ ਨੇ ਆਪਣੇ ਹਾਲਾਤ, ਆਪਣੀਆਂ ਮੁਸ਼ਕਿਲਾਂ ਤੇ ਉਮੀਦਾਂ ਬਾਰੇ ਚਾਨਣਾ ਪਾਇਆ। ਜਿਸ ਆਪਣੇਪਨ ਨਾਲ ਉਨ੍ਹਾਂ ਸੈਲਫੀਆਂ ਖਿੱਚੀਆਂ, ਉਸ ਨੇ ਇਸ ਮੌਕੇ ਨੂੰ ਸੱਚਮੁੱਚ ਯਾਦਗਾਰੀ ਬਣਾ ਦਿੱਤਾ। ਲੋਕਾਂ ਦਾ ਪਿਆਰ ਮੇਰੀ ਰੂਹ ਦੀ ਖੁਰਾਕ ਹੈ ਤੇ ਇਹ ਹਮੇਸ਼ਾ ਥਕੇਵਾਂ ਦੂਰ ਕਰਕੇ ਵੱਧ ਉਤਸ਼ਾਹ ਨਾਲ ਭਰ ਦਿੰਦਾ ਹੈ। On my way from Badal to Chandigarh yesterday, we stopped at a dhaba. The flavour of the food and the love with which it was served uplifted me. It was heartwarming to have people come up to me and talk about their circumstances, hopes and issues. Their simple gesture of clicking selfies with me to preserve the memory of our meeting was really touching. This love rejuvenates my soul and makes me forget all fatigue to emerge stronger than before.

Attended the Antim Ardas of Mata Sneh Lata Chautala ji

Attended the Antim Ardas of Mata Sneh Lata Chautala ji

ਮਾਤਾ ਸਨੇਹ ਲਤਾ ਜੀ ਦੀ ਅੰਤਿਮ ਅਰਦਾਸ ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨਾਲ ਹਾਜ਼ਰੀ ਭਰੀ। ਚੌਟਾਲਾ ਪਰਿਵਾਰ ਦੇਸ਼ ਦੇ ਚੋਣਵੇਂ ਪਰਿਵਾਰਾਂ ਵਿੱਚੋਂ ਹੈ ਜਿਨ੍ਹਾਂ ਨੇ ਪੀੜ੍ਹੀ ਦਰ ਪੀੜ੍ਹੀ ਆਪਣੇ ਲੋਕਾਂ ਦੀ, ਆਪਣੇ ਸੂਬੇ ਦੀ ਸੇਵਾ ਬੇਮਿਸਾਲ ਨਿਭਾਈ। ਚੌਟਾਲਾ ਪਰਿਵਾਰ ਨਾਲ ਸਾਡੇ ਪਰਿਵਾਰਕ ਸੰਬੰਧ ਹਨ ਅਤੇ ਇਸ ਦੁੱਖ ਵਿੱਚ ਅਸੀਂ ਉਨ੍ਹਾਂ ਨਾਲ ਬਰਾਬਰ ਸ਼ਰੀਕ ਹਾਂ। ਅਰਦਾਸ ਕੀਤੀ ਕਿ ਪਰਮਾਤਮਾ ਮਾਤਾ ਸਨੇਹ ਲਤਾ ਜੀ ਨੂੰ ਚਰਨਾਂ 'ਚ ਸਦੀਵੀ ਨਿਵਾਸ ਬਖਸ਼ਿਸ਼ ਕਰਨ ਅਤੇ ਚੌਟਾਲਾ ਪਰਿਵਾਰ ਨਾਲ ਸਾਡਾ ਤੇ ਲੋਕਾਂ ਦਾ ਪਿਆਰ ਇਸੇ ਤਰਾਂ ਬਰਕਰਾਰ ਰਹੇ। At the Antim Ardaas ceremony of Mata Sneh Lata Ji, I joined thousands in condoling her demise. The Chautalas are among the few families which rendered exemplary service to their people and their state for generations. We have a close bond with them and we share their grief. I pray that Gurusahib offers peace and shelter to Mata Sneh Lata Ji and keeps our bond with the Chautalas and people's love for them intact.

ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਕੀਤੀ ਕਾਨਫ਼ਰੰਸ 'ਚ ਸੂਬੇ ਭਰ 'ਚੋਂ ਆਈ ਸੰਗਤ ਨਾਲ ਸੰਤ ਜੀ ਨੂੰ ਸ਼ਰਧਾ ਦੇ ਫੁੱਲ ਤਾਂ ਭੇਟ ਕੀਤੇ ਹੀ, ਨਾਲ ਹੀ ਇਹ ਬਰਸੀ ਨਵੀਆਂ ਉਮੀਦਾਂ, ਨਵੀਆਂ ਆਸਾਂ ਤੇ ਨਵੀਆਂ ਯੋਜਨਾਬੰਦੀਆਂ ਦਾ ਸੁਨੇਹਾ ਦਿੰਦੀ ਹੋਈ ਸਮਾਪਤ ਹੋਈ। ਪੰਜਾਬ ਤੇ ਸਿੱਖ ਕੌਮ ਦੀ ਚੜ੍ਹਦੀਕਲਾ ਲਈ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ 'ਚ ਕਦਮ ਨਾਲ ਕਦਮ ਮਿਲਾਉਣ ਦਾ ਪ੍ਰਣ ਇਸ ਕਾਨਫ਼ਰੰਸ 'ਚ ਆਏ ਹਰ ਪੰਜਾਬੀ ਦੇ ਚਿਹਰੇ 'ਤੇ ਮੈਂ ਆਪਣੇ ਅੱਖੀਂ ਦੇਖਿਆ ਤੇ ਸਾਡਾ ਇਹੀ ਏਕਾ ਸੰਤ ਲੌਂਗੋਵਾਲ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
At the conference organized to mark the death anniversary of Sant Harchand Singh Longowal ji, the entire sangat paid rich tributes to the man who lived for the welfare of Punjab and Punjabis. The event rounded up with a slew of shared hopes and expectations. As the sangat remembered the great luminary, I clearly sensed their determination to stand by Shiromani Akali Dal in the quest for a better future. Our unity and oneness of purpose is the true tribute to Longowal ji.

ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਕੀਤੀ ਕਾਨਫ਼ਰੰਸ 'ਚ ਸੂਬੇ ਭਰ 'ਚੋਂ ਆਈ ਸੰਗਤ ਨਾਲ ਸੰਤ ਜੀ ਨੂੰ ਸ਼ਰਧਾ ਦੇ ਫੁੱਲ ਤਾਂ ਭੇਟ ਕੀਤੇ ਹੀ, ਨਾਲ ਹੀ ਇਹ ਬਰਸੀ ਨਵੀਆਂ ਉਮੀਦਾਂ, ਨਵੀਆਂ ਆਸਾਂ ਤੇ ਨਵੀਆਂ ਯੋਜਨਾਬੰਦੀਆਂ ਦਾ ਸੁਨੇਹਾ ਦਿੰਦੀ ਹੋਈ ਸਮਾਪਤ ਹੋਈ। ਪੰਜਾਬ ਤੇ ਸਿੱਖ ਕੌਮ ਦੀ ਚੜ੍ਹਦੀਕਲਾ ਲਈ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ 'ਚ ਕਦਮ ਨਾਲ ਕਦਮ ਮਿਲਾਉਣ ਦਾ ਪ੍ਰਣ ਇਸ ਕਾਨਫ਼ਰੰਸ 'ਚ ਆਏ ਹਰ ਪੰਜਾਬੀ ਦੇ ਚਿਹਰੇ 'ਤੇ ਮੈਂ ਆਪਣੇ ਅੱਖੀਂ ਦੇਖਿਆ ਤੇ ਸਾਡਾ ਇਹੀ ਏਕਾ ਸੰਤ ਲੌਂਗੋਵਾਲ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। At the conference organized to mark the death anniversary of Sant Harchand Singh Longowal ji, the entire sangat paid rich tributes to the man who lived for the welfare of Punjab and Punjabis. The event rounded up with a slew of shared hopes and expectations. As the sangat remembered the great luminary, I clearly sensed their determination to stand by Shiromani Akali Dal in the quest for a better future. Our unity and oneness of purpose is the true tribute to Longowal ji.

My appeal to @shiromaniakalidal_ workers and leaders
#floods #rescueoperation #help

My appeal to @shiromaniakalidal_ workers and leaders #floods #rescueoperation #help

ਸਾਡੇ ਸਨੇਹੀ ਅਤੇ ਪਰਿਵਾਰਕ ਨਜ਼ਦੀਕੀ, ਸਾਬਕਾ ਮੁੱਖ ਮੰਤਰੀ ਹਰਿਆਣਾ ਸ਼੍ਰੀ ਓਮ ਪ੍ਰਕਾਸ਼ ਚੌਟਾਲਾ ਜੀ ਦੀ ਧਰਮ ਪਤਨੀ ਸ਼੍ਰੀਮਤੀ ਸਨੇਹ ਲਤਾ ਚੌਟਾਲਾ ਜੀ ਦੇ ਦਿਹਾਂਤ ਦਾ ਦੁੱਖ ਸਾਂਝਾ ਕਰਨ ਲਈ ਚੌਟਾਲਾ ਪਰਿਵਾਰ ਨਾਲ ਮੁਲਾਕਾਤ ਕੀਤੀ। ਜਿਵੇਂ ਮੇਰੇ ਪਿਤਾ ਸ. ਪ੍ਰਕਾਸ਼ ਸਿੰਘ ਬਾਦਲ ਜੀ ਦਾ ਸ਼੍ਰੀ ਓਮ ਪ੍ਰਕਾਸ਼ ਚੌਟਾਲਾ ਜੀ ਨਾਲ ਭਰਾਵਾਂ ਵਰਗਾ ਪਿਆਰ ਹੈ, ਓਵੇਂ ਹੀ ਮੇਰੀ ਮਾਤਾ ਸਰਦਾਰਨੀ ਸੁਰਿੰਦਰ ਕੌਰ ਬਾਦਲ ਜੀ ਦਾ ਵੀ ਸ਼੍ਰੀਮਤੀ ਸਨੇਹ ਲਤਾ ਚੌਟਾਲਾ ਜੀ ਨਾਲ ਬੜਾ ਮੋਹ ਸੀ। ਅੱਜ ਦੀ ਮੁਲਾਕਾਤ ਵਿੱਚ ਮਾਤਾ ਜੀ ਦੇ ਸਦੀਵੀ ਵਿਛੋੜੇ ਦੇ ਅਫ਼ਸੋਸ ਦੇ ਨਾਲ ਨਾਲ, ਪਰਿਵਾਰਕ ਸਨੇਹ ਨਾਲ ਭਰੀਆਂ ਕਈ ਪੁਰਾਣੀਆਂ ਯਾਦਾਂ ਦਾ ਜ਼ਿਕਰ ਵੀ ਹੋਇਆ।

ਲੋਕ ਸਭ ਹਲਕੇ ਫ਼ਿਰੋਜ਼ਪੁਰ ਦੇ ਧੰਨਵਾਦੀ ਦੌਰੇ ਦੌਰਾਨ ਫ਼ਾਜ਼ਿਲਕਾ ਵਾਸੀਆਂ ਨੇ ਹਮੇਸ਼ਾ ਦੀ ਤਰਾਂ ਆਪਣੇ ਪਿਆਰ ਤੇ ਭਰੋਸੇ ਦਾ ਪ੍ਰਗਟਾਵਾ ਕੀਤਾ, ਅਤੇ ਉਨ੍ਹਾਂ ਨਾਲ ਹੋਈ ਗੱਲਬਾਤ ਬੜੀ ਸਾਰਥਕ ਰਹੀ। ਜਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਹੋਈ ਮੁਲਾਕਾਤ ਵੀ ਡੂੰਘੀ ਜਾਣਕਾਰੀ ਭਰੀ ਬੈਠਕ ਵਜੋਂ ਨੇਪਰੇ ਚੜ੍ਹੀ। ਇਸਨੇ ਮੈਨੂੰ ਸਥਾਨਕ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਉਨ੍ਹਾਂ ਦੇ ਉੱਤਮ ਹੱਲ ਬਾਰੇ ਸੁਝਾਅ ਪ੍ਰਾਪਤ ਹੋਏ। ਮੈਂ ਪੂਰੀ ਤਰਾਂ ਦ੍ਰਿੜ੍ਹ ਹੋ ਕੇ ਕੰਮ ਕਰ ਰਿਹਾ ਹਾਂ ਤਾਂ ਜੋ ਲੋਕਾਂ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਸਮੇਂ ਸਿਰ ਅਤੇ ਕਾਰਗਰ ਢੰਗ ਨਾਲ ਪੂਰਾ ਕੀਤਾ ਜਾਵੇ। My thanksgiving tour to Fazilka culminated with meaningful interactions with residents who, as always, expressed their love and trust in me. I also met members of the District Bar Association for what proved to be a deeply informative session. It gave me insights into the issues faced by residents and how best these could be resolved. I am determined to make sure that the needs of people are met in the most timely and effective manner.

ਵਾਹਿਗੁਰੂ ਜੀ ਦਾ ਕੋਟਾਨ-ਕੋਟ ਸ਼ੁਕਰਾਨਾ ਜਿਨ੍ਹਾਂ ਦੀ ਕਿਰਪਾ ਸਦਕਾ ਲੋਕਾਂ ਦਾ ਐਨਾ ਪਿਆਰ ਮੇਰੀ ਝੋਲੀ ਪਿਆ ਹੈ ਅਤੇ ਲੋਕੀ ਮੈਨੂੰ ਆਪਣੇ ਪਰਿਵਾਰਕ ਮੈਂਬਰ ਵਾਂਗ ਅਪਣੱਤ ਦਿੰਦੇ ਹਨ। ਫ਼ਿਰੋਜ਼ਪੁਰ ਵਿਖੇ ਸਥਾਨਕ ਨਿਵਾਸੀਆਂ ਨੇ ਫੁੱਲਾਂ ਦੀ ਵਰਖਾ, ਫੁੱਲਾਂ ਦੇ ਹਾਰ ਤੇ ਮਠਿਆਈਆਂ ਨਾਲ ਸਵਾਗਤ ਕਰਦੇ ਹੋਏ ਅਸ਼ੀਰਵਾਦ ਦਿੱਤਾ। ਲੋਕਾਂ ਦੇ ਇਸ ਭਰੋਸੇ ਰੂਪੀ ਪਿਆਰ ਦਾ ਮੈਂ ਬਹੁਤ ਸਨਮਾਨ ਕਰਦਾ ਹਾਂ ਤੇ ਉਨ੍ਹਾਂ ਦੀ ਭਲਾਈ ਲਈ ਵਚਨਬੱਧ ਹਾਂ।
I thank Gurusahib for blessing me with the love of people who consider me one of their own. At Ferozepur, I was greeted with flowers, garlands and sweets. I was overwhelmed at such an outpouring of affection. I honour the trust reposed in me by my people and am committed to their welfare.

ਵਾਹਿਗੁਰੂ ਜੀ ਦਾ ਕੋਟਾਨ-ਕੋਟ ਸ਼ੁਕਰਾਨਾ ਜਿਨ੍ਹਾਂ ਦੀ ਕਿਰਪਾ ਸਦਕਾ ਲੋਕਾਂ ਦਾ ਐਨਾ ਪਿਆਰ ਮੇਰੀ ਝੋਲੀ ਪਿਆ ਹੈ ਅਤੇ ਲੋਕੀ ਮੈਨੂੰ ਆਪਣੇ ਪਰਿਵਾਰਕ ਮੈਂਬਰ ਵਾਂਗ ਅਪਣੱਤ ਦਿੰਦੇ ਹਨ। ਫ਼ਿਰੋਜ਼ਪੁਰ ਵਿਖੇ ਸਥਾਨਕ ਨਿਵਾਸੀਆਂ ਨੇ ਫੁੱਲਾਂ ਦੀ ਵਰਖਾ, ਫੁੱਲਾਂ ਦੇ ਹਾਰ ਤੇ ਮਠਿਆਈਆਂ ਨਾਲ ਸਵਾਗਤ ਕਰਦੇ ਹੋਏ ਅਸ਼ੀਰਵਾਦ ਦਿੱਤਾ। ਲੋਕਾਂ ਦੇ ਇਸ ਭਰੋਸੇ ਰੂਪੀ ਪਿਆਰ ਦਾ ਮੈਂ ਬਹੁਤ ਸਨਮਾਨ ਕਰਦਾ ਹਾਂ ਤੇ ਉਨ੍ਹਾਂ ਦੀ ਭਲਾਈ ਲਈ ਵਚਨਬੱਧ ਹਾਂ। I thank Gurusahib for blessing me with the love of people who consider me one of their own. At Ferozepur, I was greeted with flowers, garlands and sweets. I was overwhelmed at such an outpouring of affection. I honour the trust reposed in me by my people and am committed to their welfare.

At Shiromani Akali Dal's Baba Bakala rally  held to mark the occasion of Rakhar Punia

At Shiromani Akali Dal's Baba Bakala rally held to mark the occasion of Rakhar Punia

ਹਰ ਨਵੀਂ ਸਵੇਰ ਇੱਕ ਨਵੀਂ ਸ਼ੁਰੂਆਤ ਲੈ ਕੇ ਆਉਂਦੀ ਹੈ। ਜਦੋਂ ਮੈਂ ਪੰਜਾਬ ਦੇ ਰੌਸ਼ਨ ਭਵਿੱਖ ਬਾਰੇ ਸੋਚਦਾ ਹਾਂ, ਮੈਂ ਆਪਣੀਆਂ ਜੜ੍ਹਾਂ ਨਾਲ ਵੀ ਜੁੜਿਆ ਰਹਿੰਦਾ ਹਾਂ। ਅੱਜ ਸੰਸਦ ਭਵਨ ਵਿਖੇ ਬੂਟਾ ਲਗਾਉਣ ਸਮੇਂ ਵੀ ਮੇਰੇ ਮਨ 'ਚ ਇਹੀ ਖ਼ਿਆਲ ਆਇਆ। ਜਿਵੇਂ ਜਿਵੇਂ ਇਹ ਪੌਦਾ ਰੁੱਖ ਬਣਨ ਵੱਲ੍ਹ ਵਧੇਗਾ, ਓਵੇਂ ਓਵੇਂ ਸਾਡਾ ਭਵਿੱਖ ਵੀ ਆਪਣੀਆਂ ਜੜ੍ਹਾਂ ਮਜ਼ਬੂਤ ਕਰਦਾ ਜਾਵੇਗਾ।
Every day is a new beginning. As I dream about a bright future for Punjab, I stay connected with my roots. This thought crossed my mind when I planted a sapling in the Parliament complex today. This sapling will grow into a tree one day and with it, our future will take root.

ਹਰ ਨਵੀਂ ਸਵੇਰ ਇੱਕ ਨਵੀਂ ਸ਼ੁਰੂਆਤ ਲੈ ਕੇ ਆਉਂਦੀ ਹੈ। ਜਦੋਂ ਮੈਂ ਪੰਜਾਬ ਦੇ ਰੌਸ਼ਨ ਭਵਿੱਖ ਬਾਰੇ ਸੋਚਦਾ ਹਾਂ, ਮੈਂ ਆਪਣੀਆਂ ਜੜ੍ਹਾਂ ਨਾਲ ਵੀ ਜੁੜਿਆ ਰਹਿੰਦਾ ਹਾਂ। ਅੱਜ ਸੰਸਦ ਭਵਨ ਵਿਖੇ ਬੂਟਾ ਲਗਾਉਣ ਸਮੇਂ ਵੀ ਮੇਰੇ ਮਨ 'ਚ ਇਹੀ ਖ਼ਿਆਲ ਆਇਆ। ਜਿਵੇਂ ਜਿਵੇਂ ਇਹ ਪੌਦਾ ਰੁੱਖ ਬਣਨ ਵੱਲ੍ਹ ਵਧੇਗਾ, ਓਵੇਂ ਓਵੇਂ ਸਾਡਾ ਭਵਿੱਖ ਵੀ ਆਪਣੀਆਂ ਜੜ੍ਹਾਂ ਮਜ਼ਬੂਤ ਕਰਦਾ ਜਾਵੇਗਾ। Every day is a new beginning. As I dream about a bright future for Punjab, I stay connected with my roots. This thought crossed my mind when I planted a sapling in the Parliament complex today. This sapling will grow into a tree one day and with it, our future will take root.

ਸਿਮਰਿ ਸਿਮਰਿ ਸਿਮਰਿ ਨਾਮੁ ਜੀਵਾ ਤਨੁ ਮਨੁ ਹੋਇ ਨਿਹਾਲਾ ॥
ਚਰਣ ਕਮਲ ਤੇਰੇ ਧੋਇ ਧੋਇ ਪੀਵਾ ਮੇਰੇ ਸਤਿਗੁਰ ਦੀਨ ਦਇਆਲਾ ॥੩॥

#550thparkashpurab #gurunanakdevji #nagarkirtan

ਸਿਮਰਿ ਸਿਮਰਿ ਸਿਮਰਿ ਨਾਮੁ ਜੀਵਾ ਤਨੁ ਮਨੁ ਹੋਇ ਨਿਹਾਲਾ ॥ ਚਰਣ ਕਮਲ ਤੇਰੇ ਧੋਇ ਧੋਇ ਪੀਵਾ ਮੇਰੇ ਸਤਿਗੁਰ ਦੀਨ ਦਇਆਲਾ ॥੩॥ #550thparkashpurab #gurunanakdevji #nagarkirtan

'' ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ '' #550thParkashPurab #SriGuruNanakDevJi #NagarKirtan

'' ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ '' #550thParkashPurab #SriGuruNanakDevJi #NagarKirtan

ਕਲਿ ਤਾਰਣ ਗੁਰੁ ਨਾਨਕ ਆਇਆ ।। ੨੩ ।। ਅੱਜ ਦਾ ਦਿਨ ਬੜਾ ਪਵਿੱਤਰ ਦਿਨ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਭਾਰਤ ਆ ਰਹੇ ਪਹਿਲੇ ਨਗਰ ਕੀਰਤਨ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਅਟਾਰੀ ਸਰਹੱਦ ਵਿਖੇ ਇਸ ਅਲੌਕਿਕ ਅੰਤਰਰਾਸ਼ਟਰੀ ਨਗਰ ਕੀਰਤਨ ਦੇ ਸਵਾਗਤ ਅਤੇ ਦਰਸ਼ਨ ਕਰਨ ਸਮੇਂ ਖਾਲਸਾਈ ਜਾਹੋ-ਜਲਾਲ ਦੇਖ ਲੱਗਿਆ ਜਿਵੇਂ ਸੰਗਤ ਰੂਪ 'ਚ ਸਤਿਗੁਰੂ ਜੀ ਖ਼ੁਦ ਨਗਰ ਕੀਰਤਨ 'ਚ ਸ਼ਾਮਲ ਹੋਣ। ਆਸ ਅਤੇ ਅਰਦਾਸ ਹੈ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਨਗਰ ਕੀਰਤਨ ਭਾਰਤ ਪਾਕਿਸਤਾਨ ਦੀ ਸੰਗਤ ਦੇ ਨਾਲ ਨਾਲ ਦੋਵਾਂ ਦੇਸ਼ਾਂ ਵਿੱਚ ਵੀ ਸਦੀਵੀ ਸਾਂਝ ਦਾ ਸੁਨੇਹਾ ਲੈ ਕੇ ਆਵੇ।

ਜਲਾਲਾਬਾਦ ਦੇ ਧੰਨਵਾਦੀ ਦੌਰੇ ਦੌਰਾਨ ਇਲਾਕਾ ਨਿਵਾਸੀਆਂ ਨਾਲ ਮਿਲ ਕੇ ਨਵੀਆਂ ਯਾਦਾਂ ਜੁੜ ਗਈਆਂ। ਜਲਾਲਾਬਾਦ ਵਾਸੀਆਂ ਨਾਲ ਮੇਰੀ ਸਾਂਝ ਹੀ ਅਜਿਹੀ ਹੈ ਕਿ ਇਨ੍ਹਾਂ ਕੋਲ ਆ ਕੇ ਮੈਨੂੰ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਮੈਂ ਘਰ ਆਇਆ ਹੋਵਾਂ। ਕਾਂਗਰਸ ਦੇ ਰਾਜ 'ਚ ਸੂਬਾ ਵਾਸੀ ਹਰ ਪਾਸਿਓਂ ਮੁਸੀਬਤਾਂ ਨਾਲ ਘਿਰੇ ਹੋਏ ਹਨ, ਪਰ ਮੈਂ ਯਕੀਨ ਦਿਵਾਉਂਦਾ ਹਾਂ ਕਿ ਹਮੇਸ਼ਾ ਵਾਂਗ ਮੇਰੀ ਕੋਸ਼ਿਸ਼ ਹੁਣ ਵੀ ਇਹੀ ਹੈ ਕਿ ਸਭ ਦੀ ਜ਼ਿੰਦਗੀ ਖੁਸ਼ਹਾਲੀ ਤੇ ਮਾਣ ਭਰੀ ਹੋਵੇ ਅਤੇ ਇਸ ਲਈ ਮੈਂ ਯਤਨਸ਼ੀਲ ਹਾਂ। It was a delight to meet residents of Jalalabad as part of my thanksgiving tour today. The love we share makes every trip a homecoming. I know things have been tough under the Congress rule in Punjab but I promise to make sure that each of you lives a life of abundance & dignity.

ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ ਮੈ ਤੁਧੁ ਆਗੈ ਅਰਦਾਸਿ ।। ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਕੇ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਸਾਡੇ ਪੰਜਾਬ, ਸਾਡੇ ਦੇਸ਼ ਅੰਦਰ ਹਰ ਪਾਸੇ ਖੁਸ਼ਹਾਲੀ, ਤਰੱਕੀ ਅਤੇ ਭਾਈਚਾਰਕ ਸਾਂਝ ਦਾ ਪਸਾਰਾ ਹੋਵੇ। ਸਮਰੱਥ ਗੁਰੂ ਜੀ ਸਰਬੱਤ ਸੰਗਤ ਦੀਆਂ ਅਰਦਾਸਾਂ ਨੂੰ ਫ਼ਲ ਲਾਉਣ। 
Paying obeisance at Sri Darbar Sahib today, I felt a deep connect with my brothers and sisters in Punjab and the country. I prayed for their well being, happiness and progress. May Waheguru Ji bless us all.

ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ ਮੈ ਤੁਧੁ ਆਗੈ ਅਰਦਾਸਿ ।। ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਕੇ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਸਾਡੇ ਪੰਜਾਬ, ਸਾਡੇ ਦੇਸ਼ ਅੰਦਰ ਹਰ ਪਾਸੇ ਖੁਸ਼ਹਾਲੀ, ਤਰੱਕੀ ਅਤੇ ਭਾਈਚਾਰਕ ਸਾਂਝ ਦਾ ਪਸਾਰਾ ਹੋਵੇ। ਸਮਰੱਥ ਗੁਰੂ ਜੀ ਸਰਬੱਤ ਸੰਗਤ ਦੀਆਂ ਅਰਦਾਸਾਂ ਨੂੰ ਫ਼ਲ ਲਾਉਣ। Paying obeisance at Sri Darbar Sahib today, I felt a deep connect with my brothers and sisters in Punjab and the country. I prayed for their well being, happiness and progress. May Waheguru Ji bless us all.